Sample Page

ਆਓ ਅੱਪਾ ਇਕੱਠੇ ਹੋਕੇ ਪੰਜਾਬ ਦੇ ਹੱਕਾਂ ਦੀ ਰਾਖੀ ਕਰੀਏ, ਜਿੰਨੀਆਂ ਵੀ ਪੰਜਾਬ ਦੀ ਜਥੇਬੰਦੀਆਂ ਨੇ ਤੁਸੀਂ ਆਪਣੀ ਜਥੇਬੰਦੀਆਂ ਨੂੰ ਰਜਿਸਟਰਡ ਕਰਵਾਓ ਅਸੀਂ ਤੁਹਾਡੀ ਆਵਾਜ਼ ਪੁਰੀ ਦੁਨੀਆ ਦੇ ਕੋਨੇ-ਕੋਨੇ ਤਕ ਪਹੁੰਚਦੀ ਕਰਾਂਗੇ। ਤੁਸੀਂ ਆਪਣੀ ਜਥੇਬੰਦੀ ਨੂੰ “ਇਕ ਪੰਜਾਬ ਸਭ ਦੀ ਇਕੋ ਆਵਾਜ਼” ਐਸੋਸੀਏਸ਼ਨ ਵਿਚ ਰਜਿਸਟਰਡ ਕਰਵਾਓ। ਰਜਿਸਟਰਡ ਕਰਵਾਓ free membership ਪਾਓ। ਆਓ ਅੱਪਾ ਇਕੱਠੇ ਹੋਕੇ ਆਪਣੇ ਪੰਜਾਬ ਦੇ ਹੱਕਾ ਦੀ ਰਾਖੀ ਕਰੀਏ

ਇਹ ਨੌਨ ਪ੍ਰੋਫ਼ਿਟ ਐਸੋਸੀਏਸ਼ਨ ਹੈ ਪੰਜਾਬ ਦੇ ਹੱਕਾਂ ਦੀ ਰਾਖੀ ਦੇ ਲਈ ਬਣਾਈ ਗਈ ਹੈ। ਸਰਕਾਰਾਂ ਲੋਕਾਂ ਦੇ ਹੱਕ ਖੋਹ ਕੇ ਇਨਸਾਨੀਅਤ ਉੱਤੇ ਜ਼ੁਲਮ ਕਰ ਰਹੀਆਂ ਨੇ। ਬੇਰੋਜ਼ਗਾਰ ਮੁੰਡੇ ਆਤਮ ਹੱਤਿਆ ਕਰ ਰਹੇ ਨੇ, ਨੌਜਵਾਨਾਂ ਕੋਲ ਨੌਕਰੀਆਂ ਹੈ ਨਹੀਂ, ਪੰਜਾਬ ਛੱਡ ਛੱਡ ਕੇ ਵਿਦੇਸ਼ਾਂ ਨੂੰ ਬਾਹਰਲੇ ਮੁਲਕਾਂ ਨੂੰ ਜਾ ਰਹੇ ਨੇ। ਪੰਜਾਬ ਦੇ ਪਾਣੀ ਖਰਾਬ ਹੋ ਗਏ ਨੇ ਪੰਜਾਬ ਦੇ ਪਾਣੀ ਦੂੱਜੇ ਰਾਜਿਆਂ ਨੂੰ ਦਿੱਤੇ ਜਾ ਰਹੇ ਨੇ। ਦੂਜੇ ਰਾਜ ਪੰਜਾਬ ਨੂੰ ਕੋਈ ਵੀ ਪੈਸਾ ਨਹੀਂ ਦਿੰਦੇ ਹਨ ਮੁਫ਼ਤ ਵਿਚ ਸਾਡੇ ਪਾਣੀ ਖੋਹੇ ਜਾ ਰਹੇ ਨੇ। ਪੰਜਾਬ ‘ਚ ਕਿਸਾਨ-ਮਜ਼ਦੂਰਾਂ ਦੇ ਹੱਕ ਦੱਬੇ ਜਾ ਰਹੇ ਨੇ। ਕਿਸਾਨਾਂ ਨੂੰ ਫਸਲਾਂ ਦੇ ਭਾਅ ਪੂਰੇ ਨਹੀਂ ਮਿਲਦੇ। ਮਜ਼ਦੂਰਾਂ ਨੂੰ ਨੌਕਰੀਆਂ ਨਹੀਂ ਹੈ ਮਜ਼ਦੂਰਾਂ ਦੇ ਜੁੰਮੇ ਕਰਜਾ, ਇਸ ਕਰਕੇ ਮਜ਼ਦੂਰ ਤੇ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਹੇ ਨੇ। ਸਕੂਲਾਂ-ਕਾਲਜਾਂ ਦੇ ਵਿੱਚ ਪੜ੍ਹਾਈਆਂ ਹੈ ਨਹੀਂ, ਪੰਜਾਬ ਦੇ ਮੁੰਡੇ ਬਾਹਰਲੇ ਮੁਲਕਾਂ ਚ ਪੜ੍ਹਨ ਜਾ ਰਹੇ ਨੇ ਕਿਉਂਕਿ ਭਾਰਤ ਦੇ ਵਿਚ ਮੈਡੀਕਲ ਕਾਲਜ ਹੈ ਨਹੀਂ, ਨੌਕਰੀ ਹੈ ਨਹੀਂ, ਇਹ ਸਾਰੇ ਜ਼ੁਲਮ ਨੂੰ ਦੇਖਦੇ ਹੋਏ ਇਹ ਐਸੋਸੀਏਸ਼ਨ ਬਣਾਈ ਗਈ ਹੈ ‘ਤੇ ਤੁਹਾਡੇ ਹੱਕ ਤੁਹਾਨੂੰ ਦਿਵਾਏ ਜਾਣ। ਆਓ ਅੱਪਾ ਰੱਲ ਮਿਲ ਕੇ ਅਵਾਜ ਉਠਾਈਏ, ਜਾਤ ਪਾਤ ਤੋਂ ਉੱਤੇ ਉਠ ਕੇ ਇਨਸਾਨ ਬਣੀਏ, ਇਨਸਾਨੀਅਤ ਦੀ ਸੇਵਾ ਕਰੀਏ। ਅੱਪਾ ਇਕ ਹਾਂ ਇਕ ਆਪਣਾ ਪੰਜਾਬ ਹੈ

whatsapp Number : +1510 949 7427 E Mail info@onepunjabonevoice.com , onepunjabonevoice@gmail.com